Chhinjhs | ਛਿੰਝਾਂ

ਪਿੰਡਾਂ ਦੇ ਵਿਰਾਸਤੀ ਖੇਡ ਮੇਲੇ — ਛਿੰਝਾਂ

1,135

ਪਿੰਡਾਂ ਦੇ ਵਿਰਾਸਤੀ ਖੇਡ ਮੇਲੇ — ਛਿੰਝਾਂ

ਰੁੱਤਾਂ , ਤਿੱਥਾਂ , ਫਸਲਾਂ ਅਤੇ ਮੌਕੇ ਦੇ ਪੁੰਗਰੇ ਹਾਲਤਾਂ ਨਾਲ ਪੰਜਾਬ ਨੂੰ ਮੇਲਿਆਂ ਦਾ ਸਰਦਾਰ ਕਿਹਾ ਜਾਂਦਾ ਹੈ । ਪਿੰਡਾਂ ਦੇ ਜੀਵਨ ਦਾ ਆਨੰਦ ਇਹਨਾਂ ਮੇਲਿਆ ਨਾਲ ਦੁੱਗਣਾ ਅਤੇ ਸੁਨਹਿਰੀ ਹੋ ਜਾਂਦਾ ਹੈ  ਪੰਜਾਬ ਦੇ ਵਿਰਸੇ ਦੀ ਵਿਰਾਸਤ ਦਾ ਇੱਕ ਪੰਨਾਂ ਪਿੰਡਾਂ ਚ ਹੋਣ ਵਾਲੇ ਛਿੰਝ ਮੇਲੇ ਹੁੰਦੇ ਹਨ । ਛਿੰਝਾਂ ਆਦਿ ਕਾਲ ਤੋਂ ਅੱਜ ਤੱਕ ਚੱਲਦੀਆਂ ਹਨ । ਵਿਰਾਸਤ ਦੀ ਖੁਸ਼ਬੂ ਖਿਲਾਰਦੀਆਂ ਛਿੰਝਾਂ ਵਿੱਚੋਂ  ਜਨਮੇ ਪਹਿਲਵਾਨ  ਕੁਸ਼ਤੀ ਦੇ ਰੂਪ ਵਿੱਚ ਅੰਤਰਰਾਸ਼ਟਰੀ ਅਤੇ ਓਲੰਪਿਕ ਤੱਕ ਜਾ ਚੁੱਕੇ ਹਨ । ਛੋਟੇ ਹੁੰਦੇ ਚਾਂਈ — ਚਾਂਈ ਕੰਮ ਕਰਕੇ ਨੇੜੇ ਤੇੜੇ ਪਿੰਡਾਂ ਵਿੱਚ ਛਿੰਝ ਦੇਖਣ ਲਈ ਘਰਾਂ ਵਿੱਚ ਇੱਕ ਦੂਜੇ ਤੋਂ ਮੂਹਰੇ ਰਹਿੰਦੇ ਸਨ ।  ਅੱਜ ਕੁਝ ਬਦਲ ਵੀ ਗਿਆ ਹੈ ।

ਛਿੰਝ ਦੇ ਪਿਛੋਕੜ ਵੱਲ ਦੇਖੀਏ  ਤਾਂ ਛਿੰਝ ਦਾ ਮਤਲਬ ਹੈ ਮਿਥ ਤੇ ਕੀਤੇ ਜਾਣ ਵਾਲਾ ਘੋਲ । ਇਸਦੀ ਸ਼ੂਰੁਆਤ ਦਾ ਅਨੁਮਾਨ ਹੈ ਕਿ ਪਹਿਲੇ ਜ਼ਮਾਨੇ ਘਰਾਂ ਵਿੱਚ ਲਵੇਰੀਆਂ ਦਾ ਦੁੱਧ ਘਿਓ ਖੁੱਲਾ ਹੁੰਦਾ ਸੀ । ਸ਼ਰੀਰ ਵੀ ਤੰਦਰੁਸਤ ਹੁੰਦਾ ਸੀ । ਪਰਿਵਾਰ ਆਪਣੇ ਬੱਚੇ ਨੂੰ ਦੁੱਧ ਘਿਓ ਨਾਲ ਪਾਲਦੇ ਸਨ । ਬੱਚਿਆਂ ਨੂੰ ਵੀ ਸ਼ਰੀਰ ਬਣਾਉਣ ਦੇ ਸ਼ੌਂਕ ਹੁੰਦੇ ਸਨ । ਜੇ ਸਕੂਲ ਵਿੱਚ  ਅਧਿਆਪਕ ਬੱਚੇ ਦੇ ਬਜ਼ੁਰਗ ਨੂੰ ਕਹਿ ਦੇਵੇ ਕੇ ਤੇਰੇ ਬੱਚੇ ਨੇ ਫਲਾਣਾ ਬੱਚਾ ਦੋ ਮਿੰਟ ਵਿੱਚ ਢਾਹ ਲਿਆ ਤਾਂ ਬਜ਼ੁਰਗ ਗੱਦ — ਗੱਦ ਹੋ ਜਾਂਦਾ ਸੀ । ਛੋਟੇ — ਛੋਟੇ ਅਖਾੜੇ ਬਣਾਕੇ ਬੱਚਿਆ ਦੀ ਜੋਰ ਅਜਮਾਈ ਕੀਤੀ ਜਾਂਦੀ ਸੀ । ਜ਼ੋਰ ਅਜਮਾਈ ਤੋਂ ਛਿੰਝ ਅਤੇ ਛਿੰਝ ਤੋਂ ਕੁਸ਼ਤੀ , ਕੁਸ਼ਤੀ ਤੋਂ ਓਲੰਪਿਕ ਤੱਕ ਦਾ ਲੰਬਾ ਪੈਂਡਾ ਹੈ । ” ਆਪੇ ਛਿੰਝ ਪਵਾਇ ਮਲਾਖਾੜਾ  ਰਚਿਆ ” ਵੱਖ ਵੱਖ ਇਲਾਕਿਆਂ ਚ  ਵੱਖ — ਵੱਖ  ਤੌਰ ਤਰੀਕਿਆਂ ਦੇ ਛਿੰਝ ਮੇਲੇ ਲੱਗਦੇ ਹਨ । ਬੀਤ ਦੇ ਇਲਾਕੇ ਵਿੱਚ ਛਰਾਹਾਂ ਦੀ ਛਿੰਝ ਮਸ਼ਹੂਰ ਹੈ । ਕਹਾਵਤ ਵੀ ਘੜੀ ਗਈ ਹੈ ” ਛਿੰਝ ਛਰਾਹਾਂ ਦੀ ਦਾਲ ਮਾਹਾਂ ਦੀ ”  ਸ਼ਬਦ ਵਿੱਚ ਛਿੰਝ ਰਾਹੀਂ ਇਓਂ ਸੰਦੇਸ਼ ਦਿੱਤਾ ਗਿਆ ਹੈ ” ਹਉ ਬਾਹੁੜਿ ਛਿੰਝ ਨ ਨਚਊ , ਨਾਨਕ ਆਉਸਰ ਲਧਾ ਭਾਲਿ ਜੀਉ  ”

ਪੰਜਾਬ ਵਿੱਚ ਰੱਖੜੀ ਤੋਂ ਗੁੱਗਾ ਨੋਂਵੀਂ ਤੱਕ ਗੁੱਗਾ ਪੀਰ ਜੀ ਦੀ ਸ਼ਰਧਾ ਹਿੱਤ ਭਗਤ  ਕਾਰ ( ਦਾਣਾ , ਪੈਸਾ , ਆਟਾ ਇਕੱਤਰ  ਕਰਨਾ  )  ਕਰਕੇ  ਮੱਥਾ ਟੇਕਦੇ ਹਨ  । ਗੁੱਗਾ ਨੋਵੀਂ ਨੂੰ ਮੱਥਾ ਟੇਕ ਕੇ ਛਿੰਝਾਂ ਦੀ ਸ਼ੁਰੂਆਤ ਕਰਦੇ ਹਨ । ਪਹਿਲੇਂ ਜ਼ਮਾਨੇ ਔਰਤਾਂ ਛਿੰਝ ਦੇਖਣ ਨਹੀਂ ਜਾਂਦੀਆਂ ਸਨ । ਹੁਣ ਜਾਣ ਲੱਗ ਪਈਆਂ ਹਨ । ”  ਸਭ ਹੋਈ ਛਿੰਝ  ਇੱਕਠੀਆਂ   ”

ਪਿੰਡ ਵਿੱਚ  ਘਰ ਪ੍ਰਤੀ ਇੱਕਠੇ ਕੀਤੇ ਪੈਸੇ ਨਾਲ ਛਿੰਝ ਦਾ  ਦਿਨ ਮਿਥਿਆਂ ਜਾਂਦਾ ਹੈ । ਛਿੰਝ ਵਾਲੇ ਅਖਾੜੇ ਵਿੱਚ ਆਖਰੀ ਮਾਲੀ ਝੰਡੀ ਲਈ ਦੋਵਾਂ ਪਹਿਲਵਾਨਾਂ ਨਾਲ  ਮਿੱਠੀ ਧੁੰਨ ਵਿੱਚ ਢੋਲ ਵਜਾ ਕੇ ਜਾਣ ਪਛਾਣ ਕਰਾਉਂਦਾ ਹੈ । ਪਹਿਲੇ ਚਿੱਟੀ ਪੱਗ ਦੇ ਗੱਠੀ ਬੰਨ ਕੇ ਪੈਸੇ ਢੋਲ ਵਾਲਾ ਜੇਤੂ ਪਹਿਲਵਾਨ ਨੂੰ ਦਿੱਤਾ ਜਾਂਦਾ ਸੀ ਹੁਣ ਗੱਡੀਆਂ , ਟਰੈਕਟਰ , ਸੋਨਾ ਅਤੇ ਮੋਟੀ ਰਕਮ ਜੇਤੁ ਪਹਿਲਵਾਨਾਂ ਨੂੰ ਦਿੱਤੀ ਜਾਂਦੀ ਹੈ । ੳਂ[Aਝ ਇਹਨਾਂ  ਛਿੰਝਾਂ ਦਾ ਮੁੰਢ ਮਾਲ — ਪਸ਼ੂ ਅਤੇ ਨਗਰ ਖੇੜੇ ਦੀ ਸੁਖ ਸਲਾਮਤੀ ਨਾਲ ਵੀ ਬੱਝਿਆ ਹੋਇਆ ਹੈ । ਲੋਕ ਪ੍ਰਤੀ ਪਸ਼ੂ ਛਿੰਝ ਦੀ ਢਾਲ ਕਮੇਟੀ ਨੂੰ ਦਿੰਦੇ ਹਨ । ਤਾਂ ਜੋ ੳਹਨਾਂ ਦਾ ਮਾਲ ਅਤੇ ਘਰ ਪਰਿਵਾਰ ਖੁਸ਼ਹਾਲ ਰਹੇ ।  ਮੇਲੇ ਤੋਂ ਆਉਦੇ ਸਮੇਂ ਜਲੇਬੀਆਂ ਨਾਲ ਘਰਾਂ ਨੂੰ ਚਾਲੇ ਪਾੳਂ[ਦੇ ਹਨ ।  ਛਿੰਝ ਦਾ ਮੇਲਾ  ਪਿੰਡਾਂ ਦੇ ਵਿਰਸੇ ਦਾ ਵਿਰਾਸਤੀ ਮੋਤੀ ਹੈ ।

ਸੁਖਪਾਲ ਸਿੰਘ ਗਿੱਲ

Comments are closed, but trackbacks and pingbacks are open.